ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਬਿਆਨ ਕੀਤਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸਿਰਧਾਰ ਪਰਬਤ ਤੇ ਚੜ੍ਹੇ ਤਾਂ ਭਾਈ ਮਰਦਾਨਾ ਜੀ ਡਰ ਕੇ ਪੁੱਛਣ ਲਗੇ ਕਿ ਇਸ ਪਰਬਤ ਤੇ ਪਹਿਲਾਂ ਵੀ ਕੋਈ ਪੁੱਜਾ ਹੈ । ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਪਰਬਤ ਤੇ ਕੇਵਲ ਪਵਨ ਅਹਾਰੀ ਹੀ ਆ ਸਕਦੇ ਹਨ ਅਤੇ ਗੁਰੂ ਰਵਿਦਾਸ ਜੀ ਸਾਥੋਂ ਪਹਿਲਾਂ ਆ ਚੁੱਕੇ ਹਨ ।
ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ,
ਸੰਤਾਂ ਦਾ ਜੋ ਸੁਪਨਾ ਸੀ, ਅਸੀਂ ਪੂਰਾ ਕਰ ਦਿਖਲਾਵਾਂਗੇ, ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ... ਅੰਮ੍ਰਿਤਬਾਣੀ ਸਤਿਗੁਰੂ ਜੀ ਦੀ ਘਰ ਘਰ ਵਿੱਚ ਪਹੁੰਚਾਉਣੀ ਆ, ਰਵਿਦਾਸੀਆ ਕੌਮ ਦੀ ਹੁਣ ਵੱਖਰੀ ਪਹਿਚਾਣ ਬਨਾਉਣੀ ਆ, ਜੋ ਬੋਲੇ ਸੋ ਨਿਰਭੈ ਦਾ ਬਾਂਹ ਕੱਢ ਕੇ ਜੈਕਾਰਾ ਲਾਵਾਂਗੇ, ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ... ਜੈ ਗੁਰੂਦੇਵ ਬੁਲਾਉਣਾ ਸਭ ਨੂੰ ਧੰਨ ਗੁਰੂਦੇਵ ਬੁਲਾਉਣਾ ਹੈ, ਰਾਮਾਨੰਦ ਜਿਹਾ ਸੰਤ ਸੂਰਮਾ ਮੁੜ ਮੁੜ ਕੇ ਨਾ ਆਉਣਾ ਹੈ, ਅਮਰ ਸ਼ਹੀਦਾਂ ਦੀ ਕੁਰਬਾਨੀ ਨਾ ਦਿਲ ਚੋਂ ਕਦੀ ਭੁਲਾਵਾਂਗੇ, ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ... ਕੱਖਾਂ ਥੱਲੇ ਅੱਗ ਦੇ ਭਾਂਬੜ ਕਦੇ ਲੁਕਾਇਆਂ ਲੁਕਦੇ ਨਾ, ਮਨੀ ਚੌਹਾਨਾਂ ਮਿਸ਼ਨ ਦੀਵਾਨੇ ਵੈਰੀ ਅੱਗੇ ਝੁਕਦੇ ਨਾ, ਭੀੜ ਬਣੂ ਜਦ ਕੌਮ ਤੇ ਆਪਣੀ ਜਾਨ ਦੀ ਬਾਜ਼ੀ ਲਾਵਾਂਗੇ ਕਾਂਸ਼ੀ ਵਾਲੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਵਾਂਗੇ... ਗੀਤਕਾਰ ----ਮਨੀ ਚੌਹਾਨ |